Haryana News

 

ਹਰਿਆਣਾ ਸਰਕਾਰ ਦਾ ਫਿਲਮ ਪ੍ਰੋਮੋਸ਼ਨ ‘ਤੇ ਵਿਸ਼ੇਸ਼ ਫੋਕਸ

ਚੰਡੀਗੜ੍ਹ, 14 ਜੂਨ – ਹਰਿਆਣਾ ਫਿਲਮ ਐਂਡ ਏਟਰਟੇਨਮੈਂਟ ਪੋਲਿਸੀ ਤਹਿਤ ਸਕ੍ਰੀਨਿੰਗ -ਕਮ-ਇਵੈਲੂਏਸ਼ਨ ਕਮੇਟੀ ਦੀ ਚਾਰ ਦਿਨਾਂ ਦੀ ਦੂਜੀ ਮੀਟਿੰਗ ਦਾ ਨਵੀਂ ਦਿੱਲੀ ਮਹਾਦੇਵ ਰੋਡ ਸਥਿਤ ਫਿਲਮ ਡਿਵੀਜਨ ਓਡੀਟੋਰਿਅਮ ਵਿਚ ਸ਼ੁਕਰਵਾਰ ਨੂੰ ਸਮਾਪਨ ਹੋ ਗਿਆ। ਇਸ ਦੌਰਾਨ 17 ਫਿਲਮਾਂ ਦੀ ਸਕ੍ਰੀਨਿੰਗ ਹੋਈ।

ਸਕ੍ਰੀਨਿੰਗ ਪ੍ਰਕ੍ਰਿਆ ਦੇ ਸਮਾਪਨ ਮੌਕੇ ‘ਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਰਿਵਾਇਤੀ ਸਭਿਆਚਾਰ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਫਿਲਮ ਨੀਤੀ ਰਾਹੀਂ ਸਿਨੇਮਾ ਨੁੰ ਪ੍ਰੋਤਸਾਹਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸਰਕਾਰ ਵਿਕਾਸਾਤਮਕ ਸਵਰੂਪ ਦੇ ਨਾਲ ਹੀ ਸਭਿਆਚਾਰਕ ਵਿਧਾ ਨੁੰ ਵੀ ਕੇਂਦ੍ਰਿਤ ਕਰ ਯੋਜਨਾਵਾਂ ਨੂੰ ਮੂਰਤ ਰੂਪ ਦੇ ਰਹੀ ਹੈ। ਹਰਿਆਣਾ ਸਰਕਾਰ ਫਿਲਮ ਪ੍ਰੋਮੋਸ਼ਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਫੋਕਸ ਹਰ ਪਹਿਲੂ ‘ਤੇ ਕੀਤਾ ਜਾ ਰਿਹਾ ਹੈ। ਫਿਲਮਾਂ ਨੂੰ ਪ੍ਰੋਤਸਾਹਨ ਦੇਣ ਲਈ ਹੀ ਪਿਛਲੇ ਦੋ ਸਾਲਾਂ ਤੋਂ ਬਿਨੈ ਮੰਗ ਕਰ ਕੇ ਹਰਿਆਣਾ ਫਿਲਮ ਪ੍ਰੋਮੋਸ਼ਨ ਬੋਰਡ ਰਾਹੀਂ ਸਬਸਿਡੀ ਅਲਾਟ ਕਰਨ ਲਈ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਵੀਂ ਫਿਲਮਾਂ ਸਮੇਤ ਹੋਰ ਫਿਲਮਾਂ ਦੀ ਸ਼ੂਟਿੰਗ ਲਈ ਮੰਜੂਰੀ ਤਹਿਤ ਵਿਸ਼ੇਸ਼ ਸਥਾਨਾਂ ਨੂੰ ਚੋਣ ਕੀਤਾ ਗਿਆ ਹੈ। ਨਾਲ ਹੀ ਮੰਜੂਰੀ ਲਈ ਬਿਨੈ ਪ੍ਰਕ੍ਰਿਆ ਨੂੰ ਬੇਹੱਦ ਸਰਲ ਬਣਾਇਆ ਗਿਆ ਹੈ। ਹੁਣ ਆਨਲਾਇਨ ਬਿਨੈ ਕਰ ਕੇ ਸ਼ੂਟਿੰਗ ਤਹਿਤ ਮੰਜੂਰੀ ਲਈ ਜਾ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਇਕ ਸਮਾਰੋਹ ਇਕ ਪ੍ਰਬੰਧ ਕਰ ਕੇ ਸਕ੍ਰੀਨਿੰਗ ਵਿਚ ਚੋਣ ਕੀਤੀ ਫਿਲਮਾਂ ਦੇ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।

ਮੀਟਿੰਗ ਦੇ ਸਮਾਪਨ ਮੌਕੇ ‘ਤੇ ਸਕ੍ਰੀਨਿੰਗ ਕਮ ਇਵੈਲੂਏਸ਼ਨ ਕਮੇਟੀ ਦੀ ਚੇਅਰਪਰਸਨ ਅਤੇ ਹੋਰ ਮੈਂਬਰਾਂ ਨੂੰ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਨੇ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਚਾਰ ਦਿਨਾਂ ਦੀ ਮੀਟਿੰਗ ਵਿਚ ਸਕ੍ਰੀਨਿੰਗ ਕਮ ਇਵੈਲੂਏਸ਼ਨ ਕਮੇਟੀ ਦੀ ਚੇਅਰਪਰਸਨ ਮੀਤਾ ਵਸ਼ਿਸ਼ਠ ਕਮੇਟੀ ਦੇ ਮੈਂਬਰ ਅਤੇ ਸੁਪਵਾ ਦੇ ਵਾਇਸ ਚਾਂਸਲਰ ਗਜੇਂਦਰ ਚੌਹਾਨ, ਮੈਂਬਰ ਗਿਰੀਸ਼ ਧਮੀਜਾ, ਅਤੁਲ ਗੰਗਵਾਰ, ਰਾਜੀਵ ਭਾਟਿਆ, ਕਲਾ ਅਤੇ ਸਭਿਆਚਾਰ ਵਿਭਾਗ ਤੋਂ ਕਲਾ ਅਧਿਕਾਰੀ ਤਾਨਿਆ ਜੇ ਐਸ ਚੌਹਾਨ ਤੇ ਸੁਮਨ ਦਾਂਗੀ ਸਮੇਤ ਹੋਰ ਮੈਂਬਰ ਸ਼ਾਮਿਲ ਰਹੇ।

ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲਿਆ, ਸੰਯੁਕਤ ਨਿਦੇਸ਼ਕ ਫਿਲਮ ਨੀਰਜ ਕੁਮਾਰ, ਉੱਪ ਨਿਦੇਸ਼ਕ ਅਮਿਤ ਪਵਾਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਮੁੱਖ ਮੰਤਰੀ ਨਾਇਬ ਸਿੰਘ ਨੇ ਪਦਮਸ੍ਰੀ ਅਵਾਰਡੀਆਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 14 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਆਪਣੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਆਏ ਪਦਮਸ੍ਰੀ ਅਵਾਰਡੀ ਸ੍ਰੀ ਮਹਾਵੀਰ ਗੁੱਡੂ, ਡਾ. ਹਰੀ ਓਮ, ਸ੍ਰੀ ਗੁਰਵਿੰਦਰ ਸਿੰਘ ਅਤੇ ਪ੍ਰੋਫੈਸਰ ਰਾਮਚੰਦਰ ਸਿਹਾਗ ਨੂੰ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰਿਆਣਾ ਸੂਬੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ ਮਾਨਤਾ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਨੌਜੁਆਨ ਪੀੜੀ ਨੂੰ ਸਰਵੋਚ ਨਾਗਰਿਕ ਅਵਾਰਡ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਅਜਿਹੇ ਅਵਾਰਡੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਵਰਨਣਯੋਗ ਹੈ ਕਿ ਸ੍ਰੀ ਮਹਾਵੀਰ ਗੁੱਡੂ ਨੂੰ ਲੋਕ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ, ਪ੍ਰੋਫੈਸਰ ਰਾਮਚੰਦਰ ਸਿਹਾਗ ਵੱਲੋਂ ਮਧੂਮੱਖੀ ਪਾਲਣ ਨੁੰ ਵੱਡੇ ਪੱਧਰ ‘ਤੇ ਅਪਨਾਉਣ, ਡਾ ਹਰੀ ਓਮ ਵੱਲੋਂ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਅਤੇ ਸ੍ਰੀ ਗੁਰਵਿੰਦਰ ਸਿੰਘ ਵੱਲੋਂ ਸਮਾਜ ਭਲਾਈ ਵਿਚ ਵਰਨਣਯੋਗ ਕੰਮ ਕਰਨ ਲਈ ਉਨ੍ਹਾਂ ਨੇ ਸਰਵੋਚ ਨਾਗਰਿਕ ਸਨਮਾਨ ਵਿਚ ਸਨਮਾਨਿਤ ਕੀਤਾ ਗਿਆ ਹੈ।

ਪੰਚਕੂਲਾ ਵਿਚ ਬਾਲ ਅਤੇ ਬੰਧੂਆਂ ਮਜਦੂਰੀ ‘ਤੇ ਇਕ ਦਿਨਾਂ ਦੀ ਰਾਜ ਪੱਧਰੀ ਵਰਕਸ਼ਾਪ ਪ੍ਰਬੰਧਿਤ

ਚੰਡੀਗੜ੍ਹ, 14 ਜੂਨ – ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ ਅਤੇ ਉਨ੍ਹਾਂ ਵਿਚ ਰੱਬ ਵੱਸਦਾ ਹੈ। ਇਸ ਲਈ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਮਾਂਪਿਆਂ ਨੂੰ ਉਨ੍ਹਾਂ ਦੇ ਸਰੰਖਣ ਦੇ ਨਾਲ-ਨਾਲ ਬਾਲ ਅਧਿਕਾਰੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੱਜ ਪੰਚਕੂਲਾ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੇਸਟ ਹਾਊਸ ਸੈਕਟਰ-1 ਵਿਚ ਹਰਿਆਣਾ ਰਾਜ ਬਾਲ ਸਰੰਖਣ ਆਯੋਗ ਵੱਲੋਂ ਉਨ੍ਹਾਂ ਦੇ ਹਿੱਤਧਾਰਕਾਂ ਦੇ ਲਈ ਬਾਲ ਅਤੇ ਬੰਧੂਆਂ ਮਜਦੂਰੀ ‘ਤੇ ਪ੍ਰਬੰਧਿਤ ਇਥ ਦਿਨ ਦੀ ਰਾਜ ਪੱਧਰੀ ਵਰਕਸ਼ਾਪ ਨੂੰ ਸੰਬੋਧਿਤ ਕਰ ਰਹੇ ਸਨ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਬੱਚਿਆਂ ਦਾ ਬਚਪਨ ਖੋਹਨ ਦਾ ਅਧਿਕਾਰੀ ਨਹੀਂ ਹੈ। ਹਰਿਆਣਾ ਰਾਜ  ਬਾਲ ਸਰੰਖਣ ਆਯੋਗ ਵੀ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੇ ਸਪਨਿਆਂ ਨੂੰ ਰੁਕਾਵਟ ਦੇ ਉੜਾਨ ਭਰਨ ਲਈ ਕੰਮ ਕਰ ਰਿਹਾ ਹੈ ਤਾਂ ਜੋ ਬੱਚੇ ਪੂਰੀ ਤਰ੍ਹਾ ਨਾਲ ਅੱਗੇ ਵੱਧ ਸਕਣ।

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਚਲਾ ਕੇ ਸੂਬੇ ਵਿਚ ਲਿੰਗਾਨੁਪਾਤ ਦੀ ਸਥਿਤੀ ਨੂੰ ਸੁਧਾਰਨ ਦਾ ਕੰਮ ਕੀਤਾ, ਉਸੀ ਤਰ੍ਹਾ ਬਾਲ ਕਿਰਤ ਅਤੇ ਬੰਧੂਆਂ ਮਜਦੂਰੀ ਦੇ ਖਿਲਾਫ ਵੀ ਵਿਸ਼ੇਸ਼ ਮੁਹਿੰਮ ਚਲਾ ਕੇ ਇਸ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਹੋਵੇਗਾ। ਇਸ ਤੋਂ ਇਲਾਵਾ, ਇਸ ਮੁਹਿੰਮ ਨਾਲ ਜੁੜ ਕੇ ਇਕ ਬੇਟੀ ਨੁੰ ਵੀ ਅਪਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਬੇਟੀਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਾਸਤਰਾਂ ਵਿਚ ਇਕ ਬੇਟੀ ਦਾ ਕੰਨਿਆਦਾਨ ਹਜਾਰਾਂ ਗਾਂ ਦਾਨ ਤੋਂ ਵੀ ਵੱਧ ਕੇ ਮੰਨਿਆ ਗਿਆ ਹੈ।

ਹਰਿਆਣਾ 1 ਜੁਲਾਈ ਤੋਂ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਨੂੰ ਤਿਆਰ- ਮੁੱਖ ਸਕੱਤਰ

ਚੰਡੀਗੜ੍ਹ, 14 ਜੂਨ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਹਰਿਆਣਾ ਸਰਕਾਰ 1 ਜੁਲਾਈ, 2024 ਤੋਂ ਤਿੰਨ ਵੇਂ ਅਪਰਾਧਿਕ ਕਾਨੂੰਨ ਨਾਂਅ: ਭਾਰਤੀ ਨਿਆਂ ਸੰਹਿਤਾ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਅਤੇ ਭਾਰਤੀ ਪਰੂਫ ਟਕਟ, 2023 ਲਾਗੂ ਕਰਲ ਦੇ ਲਈ ਪੂਰੀ ਤਰ੍ਹਾ ਤਿਆਰ ਹੈ।

ਮੁੱਖ ਸਕੱਤਰ ਨੇ ਇਹ ਗੱਲ ਅੱਜ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਦੇਸ਼ ਵਿਚ ਇੰਨ੍ਹਾਂ ਤਿੰਨ ਨਵੇਂ ਕਾਨੂੰਨਾਂ ਦੇ ਲਾਗੂ ਕਰਨ ਦੀ ਤਿਆਰੀਆਂ ਨੂੰ ਲੈ ਕੇ ਹੋਈ ਸਮੀਖਿਆ ਮੀਟਿੰਗ ਵਿਚ ਹਿੱਸਾ ਲੈਣ ਦੇ ਬਾਅਦ ਕਹੀ।

ਨਵੇਂ ਕਾਨੂੰਨੀ ਢਾਂਚੇ ਵਿਚ ਸੁਚਾਰੂ ਪਹਰਗਮਨ ਯਕੀਨੀ ਕਰਨ ਲਈ ਰਾਜ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜੋਰ ਦਿੰਦੇ ਹੋਏ, ਸ੍ਰੀ ਪ੍ਰਸਾਦ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਕਾਨੂੰਨਾਂ ਨਾਲ ਆਮਜਨਤਾ ਨੂੰ ਵਾਕਫ ਕਰਾਉਣ ਲਈ ਸੂਬੇ ਦੇ ਸਾਰੇ ਪੁਲਿਸ ਥਾਨਿਆਂ ਵਿਚ ਸਮਾਰੋਹ ਪ੍ਰਬੰਧਿਤ ਕੀਤੇ ਜਾਣਗੇ। ਇੰਨ੍ਹਾਂ ਬਦਲਾਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ 12,759 ਪੁਲਿਸ ਕਰਮਚਾਰੀਆਂ (ਜਾਂਚ ਅਧਿਕਾਰੀਆਂ ਸਮੇਤ), 250 ਕਾਨੂੰਨ ਅਧਿਕਾਰੀਆਂ ਅਤੇ ਕਈ ਜੇਲ ਅਧਿਕਾਰੀਆਂ ਨੂੰ ਟ੍ਰੇਨਡ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੇਲ ਵਿਭਾਗ ਵੀ ਇਸ ਦੇ ਲਈ ਪੂਰੀ ਤਰ੍ਹਾ ਤਿਆਰ ਹੈ। ਰਾਜ ਦੀ ਸਾਰੀ ਜੇਲ੍ਹਾਂ ਵਿਚ ਡਿਪਟੀ ਕਮਿਸ਼ਨਰ ਅਤੇ ਕਾਫੀ ਤਕਨੀਕੀ ਬੁਨਿਆਦੀ ਢਾਂਚਾ ਹੈ, ਜਿੱਥੇ ਲਗਭਗ 300 ਡੇਸਕਟਾਪ ਆਸਾਨੀ ਨਾਲ ਉਪਲਬਧ ਹੈ। ਵਰਚੂਅਲ ਕੋਰਟ ਦੇ ਮਹਤੱਵ ਨੁੰ ਦੇਖਦੇ ਹੋਏ, ਵਿਭਾਗ ਵੱਲੋਂ ਪਹਿਲਾਂ ਹੀ ਜੇਲ੍ਹਾਂ ਅਤੇ ਕੋਰਟ ਪਰਿਸਰਾਂ ਵਿਚ 149 ਵੀਡੀਓ ਕਾਨਫ੍ਰੈਂਸਿੰਗ ਸਿਸਟਮ ਸਥਾਪਿਤ ਕੀਤੇ ਗਏ ਹਨ ਅਤੇ 178 ਹੋਰ ਸਿਸਟਮ ਖਰੀਦੇ ਜਾਣਗੇ। ਇਸ ਨਾਲ ਵੱਡੀ ਗਿਣਤੀ ਵਿਚ ਕੈਦੀਆਂ ਦੀ ਪੇਸ਼ੀ ਵਰਚੂਅਲ ਢੰਗ ਨਾਲ ਹੋ ਸਕੇਗੀ, ਜਿਸ ਨਾਲ ਜਰੂਰੀ ਟ੍ਰਾਂਸਪੋਰਟ ਘੱਟ ਹੋਵੇਗਾ ਅਤੇ ਕੁਸ਼ਲਤਾ ਵਿਚ ਵੀ ਸੁਧਾਰ ਹੋਵੇਗਾ।

ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੀ ਸਾਰੇ ਜਿਲ੍ਹਿਆਂ ਵਿਚ ਈ-ਪ੍ਰਿਜਨ ਸਾਫਟਵੇਅਰ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਇਸ ਨਾਲ ਹਿਰਾਸਤ ਪ੍ਰਮਾਣ ਪੱਤਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਲੈਕਟ੍ਰੋਨਿਕ ਰੂਪ ਨਾਲ ਸਿੱਧਾ ਜਮ੍ਹਾ ਕਰਨ ਦੀ ਸਹੂਲਤ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਕਿ ਸਾਰੇ ਵਿਭਾਗ ਤਿਆਰ ਹਨ, ਇਕ ਅੰਤਰ-ਵਿਭਾਗ ਦੀ ਸਮਿਤੀ ਵੱਲੋਂ ਹਿੱਤਧਾਰਕ ਵਿਭਾਗ ਦੀ ਤਿਆਰੀ ਦਾ ਮੁਲਾਂਕਨ ਕਰਨ ਲਈ ਇਕ ਟੇਂਪਲੇਟ ਤਿਆਰ ਕੀਤਾ ਗਿਆ ਹੈ। ਸਾਰੇ ਵਿਭਾਗ 15 ਜੂਨ, 2024 ਤਕ ਨੋਡਲ ਵਿਭਾਗ ਯਾਨੀ ਅਭਿਸੋਜਨਾ ਵਿਭਾਗ ਨੁੰ ਲਾਗੂ ਕਰਨ ਪ੍ਰਮਾਣ ਪੱਤਰ ਪੇਸ਼ ਕਰਣਗੇ।

ਮੀਟਿੰਗ ਵਿਚ ਪੁਲਿਸ ਮਹਾਨਿਦੇਸ਼ਕ ਸ੍ਰੀ ਸ਼ਤਰੂਜੀਤ ਕਪੂਰ, ਡੀਜੀਪੀ ਜੇਲ ਮੋਹਮਦ ਅਕੀਲ ਅਤੇ ਗ੍ਰਹਿ ਜੇਲ ਅਤੇ ਵਿਧੀ ਅਤੇ ਵਿਧਾਈ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਕੇਂਦਰ ਵਿਚ ਹਰਿਆਣਾ ਤੋਂ ਤਿੰਨ ਮੰਤਰੀ ਬਨਣ ਨਾਲ ਹਰਿਆਣਾ ਦੇ ਵਿਕਾਸ ਨੁੰ ਮਿਲੇਗੀ ਤੇਜੀ  ਕੇਂਦਰੀ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 14 ਜੂਨ – ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਵਿਚ ਤੀਜੀ ਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਅਗਵਾਈ ਹੇਠ ਸਰਕਾਰ ਬਣੀ ਹੈ। 1962 ਦੇ ਬਾਅਦ ਇਹ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਿਚ ਹਰਿਆਣਾ ਤੋਂ ਤਿੰਨ ਮੰਤਰੀ ਬਣੇ ਹਨ ਅਤੇ ਇਸ ਨਾਲ ਹਰਿਆਣਾ ਦੇ ਵਿਕਾਸ ਨੂੰ ਤੇਜੀ ਮਿਲੇਗੀ। ਸੂਬੇ ਵਿਚ ਵਿਕਾਸ ਦੀ ਨਵੀਂ ਯੋਜਨਾਵਾਂ ਸ਼ੁਰੂ ਹੋਣਗੀਆਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬਾ ਵਿਕਾਸ ਦੇ ਨਵੇਂ ਸਿਖਰ ਸਥਾਪਿਤ ਕਰੇਗਾ।

ਸ੍ਰੀ ਮਨੋਹਰ ਲਾਲ ਅੱਜ ਕੇਂਦਰੀ ਮੰਤਰੀ ਬਨਣ ਦੇ ਬਾਅਦ ਪਹਿਲੀ ਵਾਰ ਹਰਿਆਣਾ ਪਹੁੰਚੇ ਅਤੇ ਉਨ੍ਹਾਂ ਦਾ ਸੋਨੀਪਤ ਦੇ ਕੁੰਡਲੀ, ਸੈਕਟਰ-7 ਅਤੇ ਗਨੌਰ ਵਿਚ ਨਾਗਰਿਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਆਪਣੇ ਸੰਬੋਧਨ ਵਿਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਾਰਜਕਰਤਾਵਾਂ ਨੂੰ ਕਿਹਾ ਕਿ ਹੁਣ ਕੇਂਦਰ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਨਣ ਦੇ ਬਾਅਦ ਹਰਿਆਣਾ ਸੂਬੇ ਵਿਚ ਵੀ ਤੀਜੀ ਵਾਰ ਭਾਜਪਾ ਦੀ ਸਰਕਾਰ ਬਨਾਉਣ ਦਾ ਸਮੇਂ ਹੈ। ਤਿੰਨ ਮਹੀਨੇ ਬਾਅਦ ਵਿਧਾਨਸਭਾ ਦੇ ਚੋਣ ਹੋਣੇ ਹਨ ਅਤੇ ਅਸੀਂ ਵਿਰੋਧੀ ਧਿਰ ਵੱਲੋਂ ਜੋ-ਜੋ ਗਲਤ ਧਾਰਣਾਵਾਂ ਆਮ ਜਨਤਾ ਵਿਚ ਫੈਲਾਈਆਂ ਗਈਆਂ ਹਨ ਉਨ੍ਹਾਂ ਨੂੰ ਆਮ ਜਨਤਾ ਦੇ ਵਿਚ ਜਾ ਕੇ ਦੂਰਾ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬਿਜਲੀ, ਪਾਣੀ, ਸੜਕ, ਗੈਸ ਸਿਲੇਂਡਰ , ਉਦਯੋਗਿਕ ਵਿਕਾਸ ਸਮੇਤ ਅਨੇਕਾਂ ਵਿਕਾਸ ਕੰਮਾਂ ਨੂੰ ਪੂਰਾ ਕਰ ਤੀਜੀ ਵਾਰ ਸਰਕਾਰ ਬਣੀ ਹੈ। ਉੱਥੇ ਵਿਰੋਧੀ ਧਿਰ ਵੱਲੋਂ ਗਲਤ ਤੇ ਮਾੜੇ ਹੱਥਕੰਢੇ ਅਪਣਾ ਕੇ ਗਲਤ ਪ੍ਰਚਾਰ ਰਾਹੀਂ ਆਮ ਜਨਤਾ ਨੁੰ ਗੁਮਰਾਹ ਕੀਤਾ ਗਿਆ ਹੈ। ਅੱਜ ਹਰਿਆਣਾ ਸੂਬਾ ਵਿਕਾਸ ਦੀ ਰਾਹ ‘ਤੇ ਵਧਿਆ ਹੈ।

ਸੋਨੀਪਤ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਜਿਲ੍ਹਾ ਵਿਚ ਨੇਵੇਂ-ਨਵੇਂ ਹਾਈਵੇ ਦਾ ਜਾਲ ਵਿਛ ਚੁੱਕਾ ਹੈ। ਇਸ ਨਾਲ ਵਿਕਾਸ ਦੇ ਰਸਤੇ ਖੁੱਲੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਮੇਂ ਹੈ ਸਰਕਾਰ ਦੀ ਨੀਤੀਆਂ ਨੂੰ ਆਮਜਨਤਾ ਤਕ ਪਹੁੰਚਾਉਣ ਦਾ ਅਤੇ ਵਿਰੋਧੀ ਧਿਰ ਵੱਲੋਂ ਫਲਾਈ ਗਈ ਗਲਤ ਧਾਰਣਾਵਾਂ ਦੂਰ ਕਰਨ ਦਾ। ਉਨ੍ਹਾਂ ਨੇ ਸਾਰੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਅਸੀਂ ਸੋਨੀਪਤ ਦੀ ਸਾਰੇ ਛੇ ਵਿਧਾਨਸਭਾ ਸੀਟਾਂ ‘ਤੇ ਜਿੱਤ ਹਾਸਲ ਕਰਨਾ ਹੈ ਅਤੇ ਇਸੀ ਟੀਚੇ ਦੇ ਲਈ ਅਸੀਂ ਸੰਕਲਪ ਲੈ ਕੇ ਅੱਗੇ ਵੱਧਨਾ ਹੈ।

ਇਸ ਦੌਰਾਨ ਰਾਈ ਤੋਂ ਵਿਧਾਇਕ ਸ੍ਰੀ ਮੋਹਨ ਲਾਲ ਬੜੌਲੀ ਨੇ ਹਰਿਆਣਾ ਆਵਾਜਾਈ ‘ਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦਾ ਸਵਾਗਤ ਕੀਤਾ।

ਇਸ ਮੌਕੇ ‘ਤੇ ਗਨੌਰ ਤੋਂ ਵਿਧਾਇਕ ਨਿਰਮਲ ਚੌਧਰੀ, ਸਾਬਕਾ ਮੰਤਰੀ ਸ੍ਰੀਮਤੀ ਕਵਿਤਾ ਜੈਨ ਸਮੇਤ ਅਨੇਕ ਮਾਣਯੋਗ ਮੌਜੂਦ ਰਹੇ।

ਖੇਡ ਮੰਤਰੀ ਨੇ ਕੀਤਾ ਫਰੀਦਾਬਾਦ ਵਿਚ ਖੇਡ ਪਰਿਸਰ ਦਾ ਅਚਾਨਕ ਨਿਰੀਖਣ

ਚੰਡੀਗੜ੍ਹ, 14 ਜੂਨ – ਹਰਿਆਣਾ ਦੇ ਖੇਡ ਮੰਤਰੀ ਸ੍ਰੀ ਸੰਜੈ ਸਿੰਘ ਨੇ ਫਰੀਦਾਬਾਦ ਦੇ ਸੈਕਟਰ-12 ਸਥਿਤ ਖੇਡ ਪਰਿਸਰ ਦਾ ਅਚਾਨਕ ਨਿਰੀਖਣ ਕਰ ਖੇਡ ਸਹੂਲਤਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਹਰ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਅੱਗੇ ਵੱਧਣ ਲਈ ਪ੍ਰੋਤਸਾਹਿਤ ਕੀਤਾ।

ਖੇਡ ਮੰਤਰੀ ਨੇ ਪੂਰੇ ਖੇਡ ਪਰਿਸਰ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਉੱਥੇ ਮੌਜੂਦ ਸਹੂਲਤਾਂ ਤੇ ਖਿਡਾਰੀਆਂ ਦੇ ਵਿਸ਼ਾ ਵਿਚ ਪੂਰੀ ਜਾਣਕਾਰੀ ਲਈ। ਖਿਡਾਰੀਆਂ ਨਾਲ ਸਿੱਧੀ ਗਲਬਾਤ ਕਰਦੇ ਹੋਏ ਉਨ੍ਹਾਂ ਨੇ ਸਮਸਿਆਵਾਂ ਦੀ ਜਾਣਕਾਰੀ ਲਈ। ਖੇਡ ਮੰਤਰੀ ਨੇ ਮੌਕੇ ‘ਤੇ ਹੀ ਖੇਡ ਵਿਭਾਗ ਦੇ ਨਿਦੇਸ਼ਕ ਨੂੰ ਫੋਨ ਕਰ ਕੇ ਸਾਰੀ ਸਹੂਲਤਾਂ ਨੂੰ ਮਹੁਇਆ ਕਰਵਾਉਣ ਤੇ ਕਰਮਚਾਰੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ।

ਖੇਡ ਮੰਤਰੀ ਸ੍ਰੀ ਸੰਜੈ ਸਿੰਘ ਨੇ ਖੇਡ ਪਰਿਸਰ ਵਿਚ ਪਾਣੀ , ਪਖਾਨੇ ਅਤੇ ਸਫਾਈ ਵਿਵਸਥਾਵਾਂ ਦਾ ਵੀ ਗੰਭੀਰਤਾ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਦਿੱਤੀਆਂ ਜਾਣ। ਸਾਡੀ ਸਰਕਾਰ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ। ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾ ਦੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਖੇਡ-ਖਿਡਾਰੀਆਂ ਨੂੰ ਅੱਗੇ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਾਡੀ ਖੇਡ ਨੀਤੀ ਬੇਮਿਸਾਲ ਹੈ। ਜਿਸ ਦੇ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਸਾਡੇ ਖਿਡਾਰੀਆਂ ਨੇ ਹਰ ਪੱਧਰ ‘ਤੇ ਦੇਸ਼-ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਭਵਿੱਖ ਵਿਚ ਵੀ ਖਿਡਾਰੀਆਂ ਤੋਂ ਸਫਲ ਨਤੀਜਿਆਂ ਦੀ ਉਮੀਦ ਕੀਤੀ ਜਾਂਦੀ ਹੈ। ਜਿਸ ਦੇ ਲਈ ਲਈ ਸਹੂਲਤਾਂ ਦੀ ਕੋਈ ਕਮੀ ਨਹੀਂ ਰੱਖੀ ਜਾਵੇਗੀ।

 

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin